ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 22 ਮਾਰਚ
ਰੋਟਾਵੇਟਰ ’ਚ ਫਸ ਕੇ ਮਰੇ ਇੱਕ ਲੜਕੇ ਲਾਸ਼ ਚੋਰੀ-ਛੁਪੇ ਦਬਾਉਣ ਦੇ ਦੋਸ਼ ਹੇਠ ਪੁਲੀਸ ਨੇ 5 ਜਣਿਆਂ ਖ਼ਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਹੈ। ਐੱਸਪੀ (ਦਿਹਾਤੀ) ਸੰਜੀਵ ਬਾਜਪਾਈ ਨੇ ਦੱਸਿਆ ਕਿ ਅਲੀਗੰਜ ਥਾਣੇ ਅਧੀਨ ਪੈਂਦੇ ਪਿੰਡ ਮੌ ਸ਼ਾਹਜਹਾਂਪੁਰ ਦੇ ਕੁੱਝ ਨਾਬਾਲਗ ਲੜਕੇ ਐਤਵਾਰ ਸ਼ਾਮ ਆਪਣੇ ਘਰ ਤੋਂ ਟਰੈਕਟਰ ਲੈ ਕੇ ਬਾਹਰ ਗਏ। ਉਨ੍ਹਾਂ ਨੇ ਸ਼ਨੀ (12) ਨੂੰ ਬੁਲਾਇਆ ਅਤੇ ਖੇਤ ਵਾਹੁਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ ’ਚ ਫਸਣ ਕਾਰਨ ਸ਼ਨੀ ਦੀ ਮੌਤ ਹੋ ਗਈ। ਉਕਤ ਲੜਕਿਆਂ ਨੇ ਘਰ ਤੋਂ ਆਪਣੇ ਪਰਿਵਾਰਕ ਮੈਂਬਰਾਂ ਸੱਦਿਆ, ਜਿਨ੍ਹਾਂ ਵਿੱਚੋਂ ਫਕੀਰੇ ਲਾਲ ਅਤੇ ਦਿਨੇਸ਼ ਨੇ ਰਾਤ ਨੂੰ ਲੱਗਪਗ 10 ਵਜੇ ਸ਼ਨੀ ਦੀ ਲਾਸ਼ ਟੋਏ ’ਚ ਦੱਬ ਦਿੱਤੀ। ਉਨ੍ਹਾਂ ਦੱਸਿਆ ਕਿ ਫਕੀਰੇ ਅਤੇ ਦਿਨੇਸ਼ ਤੋਂ ਇਲਾਵਾ ਤਿੰਨ ਬੱਚਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਹਾਲੇ ਫਰਾਰ ਹਨ। -ਪੀਟੀਆਈ