ਨਵੀਂ ਦਿੱਲੀ, 2 ਸਤੰਬਰ
ਕੇਂਦਰੀ ਮੰਤਰੀ ਮੰਡਲ ਨੇ ਜੰਮੂ ਕਸ਼ਮੀਰ ਸਰਕਾਰੀ ਭਾਸ਼ਾਵਾਂ ਬਿੱਲ 2020 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਮੰਤੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਹੁਣ ਉਰਦੂ, ਡੋਗਰੀ, ਕਸ਼ਮੀਰੀ, ਹਿੰਦੀ ਤੇ ਅੰਗਰੇਜ਼ੀ ਸਰਕਾਰੀ ਭਾਸ਼ਾਵਾਂ ਬਣ ਜਾਣਗੀਆਂ। ਮੰਤਰੀ ਨੇ ਕਿਹਾ ਕਿ ਭਰਤੀ ਹੋਣ ਤੋਂ ਬਾਅਦ ਕਰਮਚਾਰੀ ਆਪਣੀ ਸਮਰਥਾ ਨਾਲ ਕੰਮ ਕਰੇ ਤੇ ਉਸ ਦੀ ਸਮਰਥਾ ਵਿੱਚ ਵਾਧਾ ਹੋਵੇ, ਇਸ ਲਈ ਪ੍ਰੋਗਰਾਮ ਚਲਾਇਆ ਜਾਵੇਗਾ ਜਿਸ ਦਾ ਨਾਮ ਕਰਮਯੋਗੀ ਯੋਜਨਾ ਹੈ। ਇਸ ਨਾਲ ਕਰਮਚਾਰੀ ਦੀ ਸਮਰਥਾ ਵਿੱਚ ਮਿਸਾਲ ਸੁਧਾਰ ਆਵੇਗਾ। ਇਸ ਯੋਜਨਾ ਤਹਿਤ ਭਰਤੀ ਕਮਰਚਾਰੀਆਂ ਲਈ ਲਗਾਤਾਰ ਟ੍ਰੇਨਿੰਗ ਪ੍ਰੋਗਰਾਮ ਚੱਲਦੇ ਜਾਣਗੇ।