ਬੰਗਲੂਰੂ, 3 ਜਨਵਰੀ
ਕੇਂਦਰੀ ਮੰਤਰੀ ਡੀ ਵੀ ਸਦਾਨੰਦ ਗੌੜਾ ਅੱਜ ਬਲੱਡ ਸ਼ੂਗਰ ਘਟਣ ਕਾਰਨ ਬੇਹੋਸ਼ ਹੋ ਕੇ ਡਿੱਗ ਪਏ। ਗੌੜਾ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਕੇਂਦਰੀ ਮੰਤਰੀ ਭਾਜਪਾ ਦੀ ਮੀਟਿੰਗ ਮਗਰੋਂ ਸ਼ਿਵਮੋਗਾ ਤੋਂ ਬੰਗਲੂਰੂ ਪਰਤ ਰਹੇ ਸਨ। ਸੂਤਰਾਂ ਮੁਤਾਬਕ ਰਾਹ ’ਚ ਉਹ ਚਿਤਰਦੁਰਗ ਰੁਕੇ ਜਿਥੇ ਉਨ੍ਹਾਂ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਦੁਪਹਿਰ ਦਾ ਭੋਜਨ ਕਰਨਾ ਸੀ ਪਰ ਜਦੋਂ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਏ। ਇਲਾਜ ਮਗਰੋਂ ਉਨ੍ਹਾਂ ਭਾਜਪਾ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਦੇ ਪੁੱਤਰ ਕਾਰਤਿਕ ਨੇ ਦੱਸਿਆ ਕਿ ਬਲੱਡ ਸ਼ੂਗਰ ਘਟਣ ਕਰਕੇ ਉਨ੍ਹਾਂ ਦੀ ਤਬੀਅਤ ਵਿਗੜੀ ਸੀ ਪਰ ਹੁਣ ਉਹ ਠੀਕ ਹਨ। -ਪੀਟੀਆਈ