ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 24 ਜੁਲਾਈ
ਕੇਂਦਰੀ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੇਘਵਾਲ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ ਕਿਉਂ ਕਿ ਉਨ੍ਹਾਂ ਨੇ ਭਾਬੀ ਜੀ ਪਾਪੜ ‘ਬ੍ਰਾਂਡ ਨਾਮ ਨਾਲ ਪਾਪੜ ‘ਲਾਂਚ ਕੀਤੇ ਹਨ। ਉਹ ਦਾਅਵਾ ਕਰ ਰਹੇ ਹਨ ਕਿ ਇਹ ਪਾਪੜ ਖਾਣ ਨਾਲ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਹੋਵੇਗੀ ਜੋ ਕਰੋਨਵਾਇਰਸ ਨਾਲ ਲੜਨ ਵਿਚ ਸਹਾਇਤਾ ਕਰੇਗੀ। ਮੰਤਰੀ ਨੇ ‘ਪਾਪੜ’ ਉਤਪਾਦਨ ਨੂੰ ਭਾਜਪਾ ਸਰਕਾਰ ਦੇ ਆਤਮ ਨਿਰਭਰ ਭਾਰਤ ਅਭਿਆਨ ਨਾਲ ਜੋੜਿਆ।
ਉਨ੍ਹਾਂ ਬੜੇ ਫਖ਼ਰ ਨਾਲ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੇਰਣਾ ਨਾਲ ਹੀ ਭਾਰਤ ਇਸ ਅਭਿਆਨ ਵਿੱਚ ਅੱਗੇ ਵੱਧ ਰਿਹਾ ਹੈ। ਟਵਿੱਟਰ ‘ਤੇ ਪੋਸਟ ਕੀਤੇ ਵੀਡੀਓ ਸੰਦੇਸ਼ ਵਿਚ ਮੇਘਵਾਲ ਨੇ ਭਾਬੀ ਜੀ ਪਾਪੜ ‘ਹੱਥ ਵਿਚ ਫੜਿਆ ਹੋਇਆ ਹੈ ਅਤੇ ਇਸ ਦੇ ਗੁਣਾਂ ਨੂੰ ਬੜੇ ਚਾਅ ਨਾਲ ਦੱਸ ਰਹੇ ਹਨ।