ਨਵੀਂ ਦਿੱਲੀ, 16 ਅਗਸਤ
ਸੁਪਰੀਮ ਕੋਰਟ ਨੇ ਅੱਜ ਉਨਾਓ ਦੀ ਜਬਰ-ਜਨਾਹ ਪੀੜਿਤਾ ਦੀ ਉਸ ਪਟੀਸ਼ਨ ਨੂੰ ਅਗਲੇ ਹਫ਼ਤੇ ਸੁਣਵਾਈ ਲਈ ਸੂਚੀਬੱਧ ਕਰਨ ਦੀ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਇੱਕ ਮੁਲਜ਼ਮ ਦੇ ਪਿਤਾ ਵੱਲੋਂ ਦਾਖ਼ਲ ਅਪਰਾਧਕ ਮਾਮਲੇ ਨੂੰ ਉਤਰ ਪ੍ਰਦੇਸ਼ ਦੀ ਹੇਠਲੀ ਅਦਾਲਤ ਤੋਂ ਦਿੱਲੀ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਸੀ। ਚੀਫ਼ ਜਸਟਿਸ ਐੱਨਵੀ ਰਾਮੰਨਾ, ਜਸਟਿਸ ਜੇ ਕੇ ਮਹੇਸ਼ਵਰੀ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਜਬਰ-ਜਨਾਹ ਪੀੜਤਾ ਵੱਲੋਂ ਦਾਖ਼ਲ ਤਾਜ਼ਾ ਪਟੀਸ਼ਨ ’ਤੇ ਫੌਰੀ ਸੁਣਵਾਈ ਦੀ ਮਨਜੂਰੀ ਦੇ ਦਿੱਤੀ ਹੈ। -ਪੀਟੀਆਈ