ਲਖਨਊ, 9 ਅਪਰੈਲ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਦਾ ਅਧਿਕਾਰਤ ਟਵਿੱਟਰ ਹੈਂਡਲ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਹੈਕ ਕਰ ਲਿਆ ਗਿਆ। ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਦਾ ਅਧਿਕਾਰਤ ਟਵਿੱਟਰ ਹੈਂਡਲ ਦੇਰ ਰਾਤ ਕਰੀਬ 12.29 ਵਜੇ ਹੈਕ ਕਰ ਲਿਆ। ਅਧਿਕਾਰੀ ਮੁਤਾਬਕ ਹੈਕਰਾਂ ਨੇ ਅਕਾਊਂਟ ਤੋਂ ਕਰੀਬ 400 ਤੋਂ 500 ਟਵੀਟ ਕੀਤੇ ਸਨ।