ਲਖਨਊ: ਯੂਪੀ ਵਿਧਾਨ ਸਭਾ ਚੋਣਾਂ ਦਰਮਿਆਨ ਕਾਂਗਰਸ ਵੱਲੋਂ ਭਲਕੇ ਐਤਵਾਰ ਨੂੰ ਨੌਜਵਾਨਾਂ ਲਈ ‘ਸਪੀਕ ਅੱਪ’ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਉਹ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਧੋਖਿਆਂ ਸਬੰਧੀ ਕਥਿਤ ਤਜਰਬੇ ਸਾਂਝੇ ਕਰ ਸਕਣਗੇ। ਪਾਰਟੀ ਦੀ ਸੂਬਾ ਇਕਾਈ ਦੇ ਮੀਡੀਆ ਤੇ ਸੰਚਾਰ ਵਿੰਗ ਦੇ ਇੰਚਾਰਜ ਨਸੀਮੂਦੀਨ ਸਿੱਦੀਕੀ ਨੇ ਦੱਸਿਆ ਕਿ ਪਾਰਟੀ ਦੀ ਸੂਬਾ ਇਕਾਈ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਇਹ ਮੁਹਿੰਮ ਸ਼ੁਰੂ ਕਰੇਗੀ। ‘ਸਪੀਕ ਅੱਪ’ ਮੁਹਿੰਮ ਵਿੱਚ ਜਿੱਥੇ ਨੌਜਵਾਨ ਦੋ ਦਿਨ ਪਹਿਲਾਂ ਸ਼ੁਰੂ ਕੀਤੀ ਗਈ ‘ਭਰਤੀ ਵਿਧਾਨ’ ਵਿੱਚ ਉਨ੍ਹਾਂ ਦੇ ਭਰੋਸੇ ਬਾਰੇ ਵਿਚਾਰ ਟਵਿਟਰ ਅਤੇ ਫੇਸਬੁੱਕ ’ਤੇ ਸਾਂਝੇ ਕਰਨਗੇ, ਉੱਥੇ ਯੋਗੀ ਆਦਿਤਿਆਨਾਥ ਦੀ ਮੌਜੂਦਾ ਸਰਕਾਰ ਸਮੇਤ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਧੋਖਿਆਂ ਸਬੰਧੀ ਤਜਰਬੇ ਵੀ ਸਾਂਝੇ ਕਰਨਗੇ। -ਪੀਟੀਆਈ