ਲਖਨਊ: ਪਿਛਲੇ ਤਿੰਨ ਸਾਲਾਂ ਦੌਰਾਨ ਯੂਪੀ ਵਿੱਚ ਰਵਾਇਤੀ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਝੂਠੇ ਚੋਣ ਵਾਅਦਿਆਂ ਤੋਂ ‘ਪਰਦਾ’ ਚੁੱਕਣ ਲਈ ਕਾਂਗਰਸ ਇਨ੍ਹਾਂ ਖਿਲਾਫ਼ ‘ਦੋਸ਼ਪੱਤਰ’ ਜਾਰੀ ਕਰੇਗੀ। ਪਾਰਟੀ ਤਰਜਮਾਨ ਨੇ ਕਿਹਾ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਬੁੱਧਵਾਰ ਨੂੰ ਔਰਤਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਦੋਸ਼ਪੱਤਰ’ ਜਾਰੀ ਕਰਨ ਦਾ ਫੈਸਲਾ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ’ਚ ਲਿਆ ਗਿਆ ਸੀ। -ਪੀਟੀਆਈ