ਨਵੀਂ ਦਿੱਲੀ, 9 ਮਈ
ਕੌਮੀ ਜਾਂਚ ਏਜੰਸੀ (ਐੱਨਆਈਏ) ਮੁੰਬਈ ’ਚ ਜ਼ਬਤ ਕੀਤੇ ਗਏ 21 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਕੁਦਰਤੀ ਯੂਰੇਨੀਅਮ ਮਾਮਲੇ ਦੀ ਜਾਂਚ ਸੰਭਾਲ ਲਈ ਹੈ। ਕੇਂਦਰੀ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਏਟੀਐੱਸ ਕਾਲਾਚੌਕੀ ਥਾਣੇ ’ਚ ਪਹਿਲਾਂ ਦਰਜ ਹੋਇਆ ਮਾਮਲਾ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਏਜੰਸੀ ਨੇ ਅੱਜ ਮੁੜ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਜੰਸੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ’ਚ ਏਟੀਐੱਸ ਨੇ ਪੰਜ ਮਈ ਦੀ ਰਾਤ ਨੂੰ ਜਿਗਰ ਜਯੇਸ਼ ਪਾਂਡਿਆ ਤੇ ਅਬੂ ਤਾਹਿਰ ਅਫਜ਼ਲ ਚੌਧਰੀ ਨਾਂ ਦੇ ਦੋ ਵਿਅਕਤੀਆਂ ਤੋਂ 7.1 ਕਿਲੋ ਯੂਰੇਨੀਅਮ ਬਰਾਮਦ ਕੀਤਾ ਸੀ ਜਿਸ ਦੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ।
-ਪੀਟੀਆਈ