ਵਾਸ਼ਿੰਗਟਨ, 22 ਅਪਰੈਲ
ਅਮਰੀਕਾ ਦੇ ਉੱਘੇ ਸੰਸਦ ਮੈਂਬਰ ਨੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਸੰਸਦ ਮੈਂਬਰ ਐਂਡੀ ਲੇਵਿਨ ਨੇ ਕਿਹਾ ਕਿ ਅਮਰੀਕੀ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਆਪਣੇ ਸਟੈਂਡ ਨੂੰ ਸਪਸ਼ਟ ਕਰੇ। ਵਿਦੇਸ਼ੀ ਮਾਮਲਿਆਂ ਦੀ ਕਮੇਟੀ ਅਤੇ ਏਸ਼ੀਆ-ਪ੍ਰਸ਼ਾਂਤ ਬਾਰੇ ਉਪ-ਕਮੇਟੀ ਦੇ ਮੈਂਬਰ ਐਂਡੀ ਲੇਵਿਨ ਨੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਅਤੇ 16 ਹੋਰ ਸਮੂਹਾਂ ਵੱਲੋਂ ਕਰਵਾਈ ਵਰਚੁਅਲ ਕਾਨਫਰੰਸ ਵਿੱਚ ਇਹ ਬਿਆਨ ਦਿੱਤਾ।