ਨਿਊਯਾਰਕ, 5 ਸਤੰਬਰ
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਆਪਣੇ ਕ੍ਰੋਏਸ਼ਿਆਈ ਜੋੜੀਦਾਰ ਇਵਾਨ ਡੋਗਿਗ ਨਾਲ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਬੋਪੰਨਾ-ਡੋਡਿਗ ਦੀ ਜੋੜੀ ਨੇ ਮੋਨਾਕੋ ਦੇ ਹਿਊਗੋ ਨੈੱਸ ਅਤੇ ਫਰਾਂਸ ਦੇ ਆਰਥਰ ਰਿੰਡਰਨੇਚ ਦੀ ਜੋੜੀ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਭਾਰਤ ਤੇ ਕ੍ਰਏਸ਼ੀਆ ਦੇ ਬੋਪੰਨਾ-ਡੋਡਿਗ ਦੀ ਜੋੜੀ ਨੇ ਸ਼ਨਿਚਰਵਾਰ ਰਾਤ 56 ਮਿੰਟ ਤੱਕ ਚੱਲੇ ਮੁਕਾਬਲੇ ’ਚ ਗ਼ੈਰ-ਦਰਜਾ ਪ੍ਰਾਪਤ ਵਿਰੋਧੀ ਜੋੜੀ ਨੂੰ 6-3, 4-6, 6-4 ਨਾਲ ਹਰਾਇਆ। ਆਖਰੀ 16 ਵਿੱਚ ਹੁਣ ਬੋਪੰਨਾ-ਡੋਡਿਗ ਦੀ ਜੋੜੀ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਅਮਰੀਕਾ ਦੇ ਰਾਜੀਵ ਰਾਮ ਅਤੇ ਬਰਤਾਨੀਆ ਦੇ ਜੋਅ ਸੈਲਿਸਬਰੀ ਦੀ ਜੋੜੀ ਨਾਲ ਹੋਵੇਗਾ। -ਪੀਟੀਆਈ