ਫਤਹਿਪੁਰ, 28 ਮਈ
ਉੱੰਤਰ ਪ੍ਰਦੇਸ਼ ਦੇ ਫਤਹਿਪੁਰ ਜ਼ਿਲ੍ਹੇ ’ਚ ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟਣ ਕਾਰਨ ਡਰਾਈਵਰ ਦੀ ਮੌਤ ਹੋ ਗਈ ਜਦਕਿ 30 ਹੋਰ ਜ਼ਖ਼ਮੀ ਹੋਏ ਹਨ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਡਰਾਈਵਰ ਹੱਥੋਂ ਬੱਸ ਬੇਕਾਬੂ ਹੋਣ ਕਾਰਨ ਵਾਪਰਿਆ। ਐੱਸਐੱਚਓ ਸ਼ੇਰ ਸਿੰਘ ਰਾਜਪੂਤ ਨੇ ਦੱਸਿਆ ਕਿ ਉਨਾਓ ਜ਼ਿਲ੍ਹੇ ਦੇ ਪਿੰਡ ਸੈਨਵਾਨ ਤੋਂ ਜ਼ਿਲ੍ਹੇ ਅੰਦਰ ਹੀ ਪੈਂਦੇ ਇਲਾਕੇ ਬਿੰਦਕੀ ਵੱਲੋ ਜਾ ਰਹੀ ਸੀ ਕਿ ਕਲਿਆਣਪੁਰੀ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੱਸਿਆ ਕਿ ਬੱਸ ਡਰਾਈਵਰ ਸ਼ਬਾਨ ਅਲੀ (55) ਦੀ ਮੌਤ ਹੋ ਗਈ ਜਦਕਿ 30 ਯਾਤਰੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। -ਪੀਟੀਆਈ