ਲਖਨਊ, 26 ਸਤੰਬਰ
ਉੱਤਰ ਪ੍ਰੇਦਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇ ਮੰਤਰੀ ਮੰਡਲ ਦਾ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਸ਼ਾਮ ਨੂੰ ਵਿਸਥਾਰ ਕਰ ਦਿੱਤਾ ਜਾਵੇਗਾ। ਰਾਜ ਭਵਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਦਾ ਸ਼ਾਮ 5.30 ਵਜੇ ਵਿਸਥਾਰ ਕੀਤਾ ਜਾਵੇਗਾ ਅਤੇ ਰਾਜ ਭਵਨ ਦੇ ਗਾਂਧੀ ਆਡੀਟੋਰੀਅਮ ਵਿੱਚ ਸਹੁੰ ਚੁੱਕ ਪ੍ਰੋਗਰਾਮ ਹੋਵੇਗਾ। ਇਸ ਵੇਲੇ ਮੁੱਖ ਮੰਤਰੀ ਸਮੇਤ 23 ਕੈਬਨਿਟ ਮੰਤਰੀ, ਸੁਤੰਤਰ ਚਾਰਜ ਵਾਲੇ 9 ਰਾਜ ਮੰਤਰੀ ਅਤੇ 21 ਰਾਜ ਮੰਤਰੀ ਹਨ। ਰਾਜ ਵਿਧਾਨ ਸਭਾ ਵਿੱਚ 403 ਮੈਂਬਰਾਂ ਦੀ ਗਿਣਤੀ ਕਾਰਨ ਨਿਯਮਾਂ ਅਨੁਸਾਰ 60 ਮੰਤਰੀ ਬਣਾਏ ਜਾ ਸਕਦੇ ਹਨ ਪਰ ਇਸ ਵੇਲੇ ਸਿਰਫ 53 ਮੰਤਰੀ ਹਨ ਅਤੇ ਸੱਤ ਆਸਾਮੀਆਂ ਖਾਲੀ ਹਨ।