ਲਖਨਊ, 15 ਸਤੰਬਰਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਸੰਭਾਵਿਤ ਉਮੀਦਵਾਰਾਂ ਤੋਂ ਹਰੇਕ ਅਰਜ਼ੀ ਦੇ ਨਾਲ 11,000 ਰੁਪਏ ਮੰਗੇ ਹਨ। ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਨੇ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤਾ। ਆਦੇਸ਼ ਵਿੱਚ ਕਿਹਾ ਗਿਆ ਹੈ, ‘ਸਾਰੇ ਬਿਨੈਕਾਰਾਂ ਨੂੰ 11 ਹਜ਼ਾਰ ਦੀ ‘ਯੋਗਦਾਨ ਰਾਸ਼ੀ’ ਦੇ ਨਾਲ ਆਪਣੀ ਅਰਜ਼ੀ ਅਧਿਕਾਰਤ ਵਿਅਕਤੀਆਂ ਨੂੰ ਜ਼ਿਲ੍ਹਾ ਜਾਂ ਰਾਜ ਪੱਧਰ ‘ਤੇ ਜਮ੍ਹਾਂ ਕਰਾਉਣ। ਇਹ ਰਕਮ 25 ਸਤੰਬਰ 2021 ਤੱਕ ਜਮ੍ਹਾਂ ਕਰਕੇ ਰਸੀਦ ਪ੍ਰਾਪਤ ਕਰੋ।’