ਲਖਨਊ, 14 ਫਰਵਰੀ
ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਨੌਂ ਜ਼ਿਲ੍ਹਿਆਂ ’ਚ ਆਉਂਦੀਆਂ 55 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋ ਗਿਆ ਅਤੇ ਸਮਾਂ ਸਮਾਪਤ ਹੋਣ ਤਕ 61.33 ਫੀਸਦੀ ਵੋਟਾਂ ਪਈਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਸਲਿਮ ਖੇਤਰਾਂ ਵਿਚ ਵੋਟਾਂ ਭੁਗਤਣ ਦੀ ਦਰ ਬਾਕੀ ਖੇਤਰਾਂ ਨਾਲੋਂ ਤਿੰਨ ਫੀਸਦੀ ਵੱਧ ਹੈ। ਵੋਟਾਂ ਵਾਲੀਆਂ 55 ਸੀਟਾਂ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬੁਦਾਯੂੰ, ਬਰੇਲੀ ਅਤੇ ਸ਼ਾਹਜਹਾਂਪੁਰ ਜ਼ਿਲ੍ਹਿਆਂ ਵਿਚ ਆਉਂਦੀਆਂ ਹਨ। -ਪੀਟੀਆਈ