ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਭਾਜਪਾ ਨੇ ਬੁੱਧਵਾਰ ਨੂੰ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਨਿਤਿਨ ਗਡਕਰੀ, ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੂੰ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਜੋਂ ਨਾਮਜ਼ਦ ਕੀਤਾ ਹੈ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਸਮ੍ਰਿਤੀ ਇਰਾਨੀ, ਮੁਖਤਾਰ ਅੱਬਾਸ ਨਕਵੀ, ਸੰਜੀਵ ਬਾਲਿਆਨ, ਜਨਰਲ ਵੀ.ਕੇ. ਸਿੰਘ, ਐਸਪੀ ਸਿੰਘ ਬਘੇਲ, ਸਾਧਵੀ ਨਿਰੰਜਨ ਜੋਤੀ ਵੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਹਨ। ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਇੰਚਾਰਜ ਰਾਧਾ ਮੋਹਨ ਸਿੰਘ, ਰਾਜ ਦੇ ਦੋਵੇਂ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਅਤੇ ਡਾ. ਦਿਨੇਸ਼ ਸ਼ਰਮਾ ਨੂੰ ਪਹਿਲੇ ਪੜਾਅ ਲਈ ਸਟਾਰ ਪ੍ਰਚਾਰਕ ਨਾਮਜ਼ਦ ਕੀਤਾ ਹੈ। -ਆਈਏਐਨਐਸ