ਕੌਸ਼ਾਂਬੀ, 12 ਦਸੰਬਰ
ਮੁਜ਼ਾਹਰਾਕਾਰੀ ਕਿਸਾਨਾਂ ਦੇ ਇੱਕ ਸਮੂਹ ਨੂੰ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ’ਚ ਕੋਖਰਾਜ-ਹੰਡੀਆ ਬਾਈਪਾਸ ’ਤੇ ਵਾਹਨਾਂ ਨੂੰ ਟੌਲ ਪਲਾਜ਼ਾ ਤੋਂ ਬਿਨਾਂ ਪਰਚੀ ਲੰਘਵਾਉਣ ਤੋਂ ਰੋਕ ਦਿੱਤਾ ਗਿਆ। ਕੌਸ਼ਾਂਬੀ ਦੇ ਐੱਸਪੀ ਅਭਿਨੰਦਨ ਨੇ ਦੱਸਿਆ ਕਿ ਕਿਸਾਨਾਂ ਨੇ ਕੋਖਰਾਜ-ਹੰਡੀਆ ਬਾਈਪਾਸ ’ਤੇ ਟੌਲ ਪਲਾਜ਼ਾ ਤੋਂ ਵਾਹਨਾਂ ਨੂੰ ਬਿਨ੍ਹਾਂ ਬਿਨਾਂ ਪਰਚੀ ਤੋਂ ਲੰਘਵਾਉਣ ਦੀ ਯੋਜਨਾ ਬਣਾਈ ਸੀ। ਜਦੋਂ ਪੁਲੀਸ ਨੂੰ ਇਸ ਦਾ ਪਤਾ ਲੱਗਾ ਤਾਂ ਸਿਰਾਥੂ ਦੇ ਐੱਸਡੀਐੱਮ ਰਾਧੇਸ਼ਾਮ ਗੁਪਤਾ ਹੋਰ ਅਧਿਕਾਰੀਆਂ ਤੇ ਪੁਲੀਸ ਨਾਲ ਟੌਲ ਪਲਾਜ਼ਾ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ਾਂਤ ਕੀਤਾ।’ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਪ੍ਰਦਰਸ਼ਨ ਤੋਂ ਪਿੱਛੇ ਹਟਣ ਮਗਰੋਂ ਐੱਸਡੀਐੱਮ ਨੂੰ ਮੰਗ ਪੱਤਰ ਵੀ ਸੌਂਪਿਆ। -ਪੀਟੀਆਈ