ਲਖਨਊ: ਉੱਤਰ ਪ੍ਰਦੇਸ਼ ਸਰਕਾਰ ਦੇ ਦੋ ਟਵਿੱਟਰ ਖਾਤੇ ਹੈਕ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਰਕਾਰ ਦੇ ਸੂਚਨਾ ਵਿਭਾਗ ਦੇ ਖਾਤੇ ਹੈਕ ਹੋ ਗਏ ਸਨ ਜਿਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਤਰ ਪ੍ਰਦੇਸ਼ @ਯੂਪੀ ਗੌਵ ਤੇ ਸੂਚਨਾ ਵਿਭਾਗ @ਇੰਫੋ ਯੂਪੀ ਫੈਕਟ ਚੈਕ ਹੈਕ ਕੀਤੇ ਗਏ। ਪਹਿਲਾ ਖਾਤਾ ਦਸ ਮਿੰਟ ਹੈਕ ਰਿਹਾ ਜਿਸ ਦੇ 27 ਲੱਖ ਫਾਲੋਅਰ ਹਨ ਜਦਕਿ ਦੂਜੇ ਟਵਿੱਟਰ ਹੈਂਡਲ ਦੇ 24 ਹਜ਼ਾਰ ਫਾਲੋਅਰ ਹਨ। ਇਸ ਸਬੰਧੀ ਲਖਨਊ ਦੇ ਸਾਈਬਰ ਕਰਾਈਮ ਪੁਲੀਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ। -ਪੀਟੀਆਈ