ਲਖਨਊ, 30 ਅਪਰੈਲ
ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਧਾਰਮਿਕ ਸਥਾਨਾਂ ’ਤੇ ਬਿਨਾਂ ਆਗਿਆ ਲੱਗੇ ਲੱਗਪਗ 46 ਹਜ਼ਾਰ ਲਾਊਡਸਪੀਕਰ ਲੁਹਾਏ ਜਾ ਚੁੱਕੇ ਹਨ ਜਦਕਿ ਲੱਗਪਗ 59 ਹਜ਼ਾਰ ਦੀ ਆਵਾਜ਼ ਘੱਟ ਕਰਵਾਈ ਗਈ ਹੈ। ਪੁਲੀਸ ਦੇ ਏਡੀਜੀ (ਕਾਨੂੰਨ ਪ੍ਰਬੰਧ) ਪ੍ਰਸ਼ਾਂਤ ਕੁਮਾਰ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਸਵੇਰ ਤੱਕ ਕੁੱਲ 45,733 ਨਾਜਾਇਜ਼ ਲਾਊਡ ਸਪੀਕਰ ਹਟਾਏ ਗਏ ਹਨ ਅਤੇ 58,861 ਲਾਊਡਸਪੀਕਰਾਂ ਦੀ ਆਵਾਜ਼ ਨਿਰਧਾਰਿਤ ਹੱਦ ਅੰਦਰ ਲਿਆਂਦੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿਨਾਂ ਕਿਸੇ ਭੇਦ-ਭਾਵ ਦੇ ਧਾਰਮਿਕ ਸਥਾਨਾਂ ਤੋਂ ਲਾਊਡਸਪੀਕਰ ਲੁਹਾਏ ਜਾ ਰਹੇ ਹਨ। ਵਧੀਕ ਮੁੱਖ ਸਕੱਤਜ (ਗ੍ਰਹਿ) ਨੇ ਅਵਨੀਸ਼ ਅਵਸਥੀ ਨੇ ਦੱਸਿਆ ਕਿ ਲਾਊਡਸਪੀਕਰ ਹਟਾਉਣ ਦੀ ਮੁਹਿੰਮ 25 ਅਪਰੈਲ ਨੂੰ ਸ਼ੁਰੂ ਹੋਈ ਸੀ ਅਤੇ ਇਸ ਸਬੰਧ ਵਿੱਚ 30 ਅਪਰੈਲ ਤੱਕ ਜ਼ਿਲ੍ਹਾ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਸੀ। -ਪੀਟੀਆਈ