ਲਖਨਊ, 18 ਫਰਵਰੀ
ਉੱਤਰ ਪ੍ਰਦੇਸ਼ ਦੇ ਡੀਜੀਪੀ ਐੱਚਸੀ ਅਵਸਥੀ ਨੇ ਅੱਜ ਕਿਹਾ ਹੈ ਕਿ ਉਨਾਓ ਜ਼ਿਲ੍ਹੇ ਵਿੱਚ ਮਰੀਆ ਦਲਿਤ ਲੜਕੀਆਂ ਦੇ ਸਰੀਰ ’ਤੇ ਕਿਸੇ ਤਰ੍ਹਾਂ ਦੇ ਜ਼ਖ਼ਮ ਦੇ ਨਿਸ਼ਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਵਿੱਚ ਦੋਵਾਂ ਲੜਕੀਆਂ ਦੀ ਮੌਤ ਦੇ ਕਾਰਨ ਸਪਸ਼ਟ ਨਹੀਂ ਹੋਏ। ਇਸ ਲਈ ਦੋਵਾਂ ਦੇ ਵਿਸਰੇ ਜਾਂਚ ਲਈ ਭੇਜ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੀਜੀ ਲੜਕੀ ਦੀ ਹਾਲਤ ਗੰਭੀਰ ਪਰ ਸਥਿਰ ਹੈ।