ਲਖਨਊ, 2 ਮਾਰਚ
ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਛੇਵੇਂ ਗੇੇੜ ਲਈ ਵੀਰਵਾਰ ਨੂੰ ਵੋਟਾਂ ਪੈਣਗੀਆਂ। ਗੋਰਖਪੁਰ ਸ਼ਹਿਰ 9 ਸੰਵੇਦਨਸ਼ੀਲ ਵਿਧਾਨ ਸਭਾ ਖੇਤਰਾਂ ਵਿਚੋਂ ਇਕ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੋਰਖਪੁਰ ਤੋਂ ਚੋਣ ਮੈਦਾਨ ਵਿੱਚ ਹਨ। ਪੁਲੀਸ ਅਨੁਸਾਰ, ਇਸ ਗੇੜ ਵਿੱਚ 10 ਜ਼ਿਲ੍ਹਿਆਂ ਦੀਆਂ 57 ਵਿਧਾਨ ਸਭਾ ਸੀਟਾਂ ’ਤੇ ਡੇਢ ਲੱਖ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ, ਜਿਥੇ 2.1 ਕਰੋੜ ਵੋਟਰ ਹਨ। ਪੁਲੀਸ ਅਨੁਸਾਰ ਸੰਵੇਦਨਸ਼ੀਲ ਖੇਤਰਾਂ ਵਿੱਚ ਗੋਰਖਪੁਰ ਸ਼ਹਿਰ, ਬਾਂਸੀ, ਇਟਾਵਾ, ਬਲੀਆ ਨਗਰ, ਫੇਫਨਾ ਬੈਰੀਆ, ਸਿਕੰਦਰਪੁਰ ਅਤੇ ਬਾਂਸਡੀਹ ਸ਼ਾਮਲ ਹਨ। ਸਮਾਜਵਾਦੀ ਪਾਰਟੀ ਨੇ ਗੋਰਖਪੁਰ ਸ਼ਹਿਰ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖਿਲਾਫ਼ ਭਾਜਪਾ ਦੇ ਮਰਹੂਮ ਆਗੂ ਉਪੇਂਦਰ ਦੱਤ ਸ਼ੁਕਲਾ ਦੀ ਪਤਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਆਜ਼ਾਦ ਸਮਾਜ ਪਾਰਟੀ ਦੇ ਬਾਨੀ ਚੰਦਰਸ਼ੇਖਰ ਆਜ਼ਾਦ ਵੀ ਮੁੱਖ ਮੰਤਰੀ ਖ਼ਿਲਾਫ਼ ਚੋਣ ਲੜ ਰਹੇ ਹਨ।– ਏਜੰਸੀ