ਮੇਰਠ, 6 ਅਕਤੂਬਰ
ਉੱਤਰ ਪ੍ਰਦੇਸ਼ ਵਿੱਚ ਮੇਰਠ ਜ਼ਿਲ੍ਹੇ ਦੇ ਸੰਵੇਦਨਸ਼ੀਲ ਥਾਣਾ ਖੇਤਰ ਲਿਸਾੜੀ ਗੇਟ ’ਚ ਇਕ ਵਿਅਕਤੀ ਨੇ ਮਸਜਿਦ ਦੇ ਬਾਹਰ ਇੱਕ ਮੌਲਾਨਾ ਨੂੰ ਗੋਲੀ ਮਾਰ ਦਿੱਤੀ। ਘਟਨਾ ’ਚ ਮੌਲਾਨਾ ਮਾਮੂਲੀ ਜ਼ਖਮੀ ਹੋਇਆ ਹੈ। ਏਐੱਸਪੀ (ਸ਼ਹਿਰੀ ਖੇਤਰ) ਅਯੂਸ਼ ਵਿਕਰਮ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਲਿਸਾੜੀ ਗੇਟ ਥਾਣਾ ਖੇਤਰ ’ਚ ਮਸਜਿਦ ਦੇ ਬਾਹਰ ਖੜ੍ਹੇ ਮੌਲਾਨਾ ਨਈਮ (35) ਨੂੰ ਗੋਲੀ ਮਾਰ ਦਿੱਤੀ ਗਈ, ਜੋ ਉਸ ਦੇ ਕੰਨ ’ਤੇ ਲੱਗੀ। ਨਈਮ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਰਤਾਜ ਨਾਂ ਦੇ ਵਿਅਕਤੀ ਨੂੰ ਮੁਲਜ਼ਮ ਬਣਾਇਆ ਗਿਆ ਹੈ, ਜਿਸ ਨੂੰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਐੱਸਪੀ ਮੁਤਾਬਕ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਮੁਲਜ਼ਮ ਨੇ ਮੌਲਾਨਾ ’ਤੇ ਹਮਲਾ ਕਿਉਂ ਕੀਤਾ ਹੈ। -ਪੀਟੀਆਈ