ਕਨੌਜ, 3 ਜੂਨ
ਇਥੋਂ ਦੇ ਬੀਰਪੁਰ ਪਿੰਡ ਵਾਸੀਆਂ ਨੂੰ ਕਰੋਨਾ ਟੀਕਾਕਰਨ ਦਾ ਵਿਰੋਧ ਕਰਨਾ ਮਹਿੰਗਾ ਪਿਆ। ਇਸ ਪਿੰਡ ਵਿਚ ਪ੍ਰਸ਼ਾਸਨ ਵਲੋਂ ਅੱਜ ਟੀਕਾਕਰਨ ਕੈਂਪ ਲਵਾਇਆ ਗਿਆ ਜਿਸ ਵਿਚ ਟੀਕਾ ਲਵਾਉਣ ਲਈ ਅਪੀਲਾਂ ਕੀਤੀਆਂ ਗਈਆਂ ਪਰ ਪਿੰਡ ਵਾਸੀ ਟੀਕਾ ਲਵਾਉਣ ਨਹੀਂ ਪੁੱਜੇ। ਇਸ ਤੋਂ ਬਾਅਦ ਐਸਡੀਐਮ ਨੇ ਵੀ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਅਪੀਲਾਂ ਬੇਅਸਰ ਹੋਣ ਤੋਂ ਬਾਅਦ ਐਸਡੀਐਮ ਨੇ ਪਿੰਡ ਦੀ ਬਿਜਲੀ ਸਪਲਾਈ ਕੱਟਣ ਦੇ ਹੁਕਮ ਦਿੱਤੇ ਤੇ ਪਿੰਡ ਨੂੰ ਜਾਂਦਾ ਰਾਸ਼ਨ ਵੀ ਰੋਕ ਲਿਆ। ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਅਧਿਕਾਰੀਆਂ ਨੇ ਬਿਜਲੀ ਕੱਟਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਿਰਫ ਉਨ੍ਹਾਂ ਦੀ ਬਿਜਲੀ ਕੱਟੀ ਗਈ ਹੈ ਜਿਨ੍ਹਾਂ ਨੇ ਬਿਜਲੀ ਦੇ ਬਿੱਲ ਨਹੀਂ ਭਰੇ ਸਨ।