ਬਹਿਰਾਈਚ: ਬਹਿਰਾਈਚ ਦੇ ਇੱਕ ਪਿੰਡ ’ਚ ਧਾਰਮਿਕ ਜਲੂਸ ਦੌਰਾਨ ਸੰਗੀਤ ਚਲਾਉਣ ਨੂੰ ਲੈ ਕੇ ਹੋਈ ਫਿਰਕੂ ਝੜਪ ਦੌਰਾਨ ਗੋਲੀ ਵੱਜਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਪੱਥਰਬਾਜ਼ੀ ਤੇ ਗੋਲੀਬਾਰੀ ਦੀ ਘਟਨਾ ਦੌਰਾਨ ਅੱਧਾ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਦੇਵੀ ਦੁਰਗਾ ਦੀ ਮੂਰਤੀ ਵਿਸਰਜਨ ਕਰਨ ਲਈ ਜਲੂਸ ਪਿੰਡ ਮਨਸੂਰ ਦੇ ਮਹਾਰਾਜਗੰਜ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਇਸ ਦੌਰਾਨ ਜਲੂਸ ਨਾਲ ਚੱਲ ਰਹੇ ਪਿੰਡ ਰੇਹੂਆ ਮਨਸੂਰ ਦੇ ਵਸਨੀਕ ਰਾਮ ਗੋਪਾਲ ਮਿਸ਼ਰਾ ਨੂੰ ਗੋਲੀ ਲੱਗ ਗਈ। ਇਸ ਦੌਰਾਨ ਝਾਰਖੰਡ ਦੇ ਗੜਵਾ ਜ਼ਿਲ੍ਹੇ ਵਿੱਚ ਦੁਰਗਾ ਮੂਰਤੀ ਵਿਸਰਜਨ ਦੌਰਾਨ ਪਿੰਡ ਵਾਸੀਆਂ ਅਤੇ ਪੁਲੀਸ ਮੁਲਾਜ਼ਮਾਂ ਦਰਮਿਆਨ ਹੋਈ ਝੜਪ ਮਗਰੋਂ ਪੁਲੀਸ ਨੇ ਅੱਜ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ। -ਪੀਟੀਆਈ