ਦੇਹਰਾਦੂਨ, 4 ਅਕਤੂਬਰ
ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ ਦੇ 28 ਸਿਖਿਆਰਥੀ ਪਰਬਤਾਰੋਹੀਆਂ ਦਾ ਗਰੁੱਪ ਅੱਜ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਦਰੋਪਦੀ ਕਾ ਡੰਡਾ ਚੋਟੀ ਉੱਤੇ ਬਰਫ਼ ਦੇ ਤੋਦਿਆਂ ਵਿੱਚ ਫਸ ਗਿਆ ਤੇ ਇਨ੍ਹਾਂ ਵਿਚੋਂ 10 ਮੌਤ ਹੋ ਗਈ ਹੈ।ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ (ਐੱਨਆਈਐਮ) ਦੇ ਪ੍ਰਿੰਸੀਪਲ ਕਰਨਲ ਅਮਿਤ ਬਿਸ਼ਟ ਨੇ ਦੱਸਿਆ ਕਿ 34 ਸਿਖਿਆਰਥੀ ਪਰਬਤਾਰੋਹੀਆਂ ਅਤੇ ਐੱਨਆਈਐਮ ਦੇ ਸੱਤ ਇੰਸਟ੍ਰਕਟਰਾਂ ਦੀ ਟੀਮ ਵਾਪਸੀ ਸਮੇਂ ਬਰਫ਼ ਦੇ ਤੋਦਿਆਂ ਵਿੱਚ ਫਸ ਗਈ। ਉਨ੍ਹਾਂ ਕਿਹਾ ਕਿ 10 ਲਾਸ਼ਾਂ ਨਜ਼ਰ ਆਈਆਂ ਹਨ, ਜਿਨ੍ਹਾਂ ‘ਚੋਂ ਚਾਰ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਰਫ਼ਬਾਰੀ ਸਵੇਰੇ 8.45 ਵਜੇ ਹੋਈ। ਉੱਤਰਕਾਸ਼ੀ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਫਸੇ ਹੋਏ ਅੱਠ ਲੋਕਾਂ ਨੂੰ ਬਚਾਇਆ ਹੈ। ਇਸ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਫੌਜ ਦੀ ਮਦਦ ਮੰਗੀ। ਟਵੀਟ ਵਿੱਚ ਸ੍ਰੀ ਧਾਮੀ ਨੇ ਕਿਹਾ ਕਿ ਕੌਮੀ ਆਫ਼ਤ ਪ੍ਰਬੰਧਨ, ਰਾਜ ਆਫ਼ਤ ਪ੍ਰਬੰਧਨ ਫੋਰਸ, ਇੰਡੋ-ਤਿੱਬਤੀਅਨ ਬਾਰਡਰ ਪੁਲੀਸ ਅਤੇ ਨਹਿਰੂ ਮਾਉਂਟੇਨੀਅਰਿੰਗ ਇੰਸਟੀਚਿਊਟ ਦੇ ਪਰਬਤਾਰੋਹੀਆਂ ਦੀ ਟੀਮ ਪਹਿਲਾਂ ਹੀ ਬਚਾਅ ਮੁਹਿੰਮ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਪੀਲ ਕੀਤੀ ਕਿ ਉਹ ਥਲ ਤੇ ਹਵਾਈ ਸੈਨਾਂ ਨੂੰ ਬਚਾਅ ਕਰਜਾਂ ਵਿੱਚ ਲਾਉਣ।