ਦੇਹਰਾਦੂਨ, 10 ਫਰਵਰੀ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਹੜ੍ਹ ਨਾਲ ਪ੍ਰਭਾਵਿਤ ਤਪੋਵਾਨ-ਵਿਸ਼ਨੁਗੜ੍ਹ ਪ੍ਰਾਜੈਕਟ ਸੁਰੰਗ ਵਿਚ ਫਸੇ 30 ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਸਣੇ ਵੱਖ-ਵੱਖ ਏਜੰਸੀਆਂ ਦੇ ਸਾਂਝੇ ਬਚਾਅ ਅਤੇ ਰਾਹਤ ਕਾਰਜ ਲਗਾਤਾਰ ਚੌਥੇ ਦਿਨ ਵੀ ਜਾਰੀ ਰਹੇ। ਤਪੋਵਨ ਪ੍ਰਾਜੈਕਟ ਸਥਾਨ ’ਤੇ ਮੌਜੂਦ ਪ੍ਰਾਜੈਕਟ ਸਲਾਹਕਾਰ ਏਕੇ ਸ੍ਰੀਵਾਸਤਵ ਨੇ ਕਿਹਾ ਕਿ ਅੰਦਰ ਫਸੇ ਲੋਕਾਂ ਤੱਕ ਆਕਸੀਜ਼ਨ ਪਹੁੰਚਾਉਣ ਲਈ ਡ੍ਰਿਲਿੰਗ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।