ਦੇਹਰਾਦੂਨ: ਉੱਤਰਾਖੰਡ ਦੀ ਸਪੀਕਰ ਰਿਤੂ ਖੰਡੂਰੀ ਨੇ ਅੱਜ ਨਿਯਮਾਂ ਦੀ ਉਲੰਘਣਾ ਹੋਣ ’ਤੇ ਵਿਧਾਨ ਸਭਾ ਸਕੱਤਰੇਤ ਵਿਚ 228 ਐਡਹਾਕ ਨਿਯੁਕਤੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਵਿਚੋਂ 150 ਨਿਯੁਕਤੀਆਂ 2016 ਵਿਚ, ਛੇ ਨਿਯੁਕਤੀਆਂ 2020 ’ਚ ਤੇ 72 ਨਿਯੁਕਤੀਆਂ 2021 ਵਿਚ ਕੀਤੀਆਂ ਗਈਆਂ ਸਨ। ਇਹ ਨਿਯੁਕਤੀਆਂ ਕਾਂਗਰਸ ਤੇ ਭਾਜਪਾ ਸਪੀਕਰਾਂ ਦੇ ਕਾਰਜਕਾਲ ਦੌਰਾਨ ਹੋਈਆਂ ਸਨ। ਸਾਬਕਾ ਕਾਂਗਰਸ ਵਿਧਾਇਕ ਗੋਵਿੰਦ ਸਿੰਘ ਕੁੰਜਵਾਲ 2016 ਵਿਚ ਵਿਧਾਨ ਸਭਾ ਦੇ ਸਪੀਕਰ ਸਨ। ਕੈਬਨਿਟ ਮੰਤਰੀ ਪ੍ਰੇਮਚੰਦ ਅਗਰਵਾਲ 2020 ਤੇ 2021 ਵਿਚ ਸਪੀਕਰ ਸਨ। -ਪੀਟੀਆਈ