ਦੇਹਰਾਦੂਨ, 6 ਅਕਤੂਬਰ
ਉੱਤਰਕਾਸ਼ੀ ’ਚ ਬਰਫ਼ ਦੇ ਤੋਦਿਆਂ ਹੇਠ ਦੱਬੇ ਪਰਬਤਾਰੋਹੀਆਂ ਦੀ ਟੀਮ ਦੇ ਪੰਜ ਹੋਰ ਮੈਂਬਰਾਂ ਦੀਆਂ ਲਾਸ਼ਾਂ ਦੋ ਦਿਨ ਬਾਅਦ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 22 ਹੋਰ ਪਰਬਤਾਰੋਹੀ ਅਜੇ ਵੀ ਲਾਪਤਾ ਹਨ। ਪਰਬਤਾਰੋਹੀਆਂ ਦੀ ਟੀਮ ਮੰਗਲਵਾਰ ਨੂੰ ਜਦੋਂ 17 ਹਜ਼ਾਰ ਫੁੱਟ ਉੱਚੀ ਦਰੋਪਦੀ ਕਾ ਡੰਡਾ-2 ਚੋਟੀ ਸਰ ਕਰਨ ਮਗਰੋਂ ਪਰਤ ਰਹੀ ਸੀ ਤਾਂ ਉਥੇ ਬਰਫ਼ੀਲਾ ਤੂਫ਼ਾਨ ਆ ਗਿਆ ਸੀ। ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ (ਐੱਨਆਈਐੱਮ) ਮੁਤਾਬਕ ਹੁਣ ਤੱਕ 9 ਲਾਸ਼ਾਂ ਮਿਲ ਚੁੱਕੀਆਂ ਹਨ। ਇਨ੍ਹਾਂ ’ਚੋਂ ਸੱਤ ਸਿਖਿਆਰਥੀਆਂ ਅਤੇ ਦੋ ਇੰਸਟ੍ਰਕਟਰਾਂ ਦੀਆਂ ਲਾਸ਼ਾਂ ਹਨ। ਉੱਤਰਾਖੰਡ ਪੁਲੀਸ ਨੇ ਬੁੱਧਵਾਰ ਨੂੰ ਆਪਣੇ ਫੇਸਬੁੱਕ ਪੇਜ ’ਤੇ ਕਿਹਾ ਸੀ ਕਿ 10 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅੱਜ ਜੰਮੂ ਕਸ਼ਮੀਰ ਦੇ ਗੁਲਮਰਗ ਤੋਂ 14 ਮੈਂਬਰੀ ਟੀਮ ਵੀ ਲਾਪਤਾ ਪਰਬਤਾਰੋਹੀਆਂ ਦੀ ਭਾਲ ’ਚ ਹੋਰ ਟੀਮਾਂ ਨਾਲ ਜੁਟ ਗਈ ਹੈ। ਇਸ ਤੋਂ ਪਹਿਲਾਂ ਪ੍ਰਦੇਸ਼ ਆਫ਼ਤ ਪ੍ਰਬੰਧਨ ਬਲ, ਆਈਟੀਬੀਪੀ ਅਤੇ ਐੱਨਆਈਐੱਮ ਦੇ ਪਰਬਤਾਰੋਹੀ ਲਾਪਤਾ ਵਿਅਕਤੀਆਂ ਦੀ ਭਾਲ ’ਚ ਲੱਗੇ ਹੋਏ ਹਨ। -ਪੀਟੀਆਈ