ਮੁੰਬਈ: ਫਿਲਮ ਅਦਾਕਾਰ ਅਰਸ਼ਦ ਵਾਰਸੀ ਨੇ ਅੱਜ ਕੋਵਿਡ-19 ਤੋਂ ਬਚਾਅ ਲਈ ਵਿਲੇ ਪਾਰਲੇ ਦੇ ਇੱਕ ਹਸਪਤਾਲ ’ਚ ਕਰੋਨਾ ਦਾ ਟੀਕਾ ਲਗਵਾ ਲਿਆ ਹੈ। ਉਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। 52 ਸਾਲਾ ਅਦਾਕਾਰ ਨੇ ਟਵਿੱਟਰ ਤੇ ਇੰਸਟਾਗ੍ਰਾਮ ’ਤੇ ਫੋਟੋ ਸਾਂਝੀ ਕਰਦਿਆਂ ਲਿਖਿਆ, ‘ਵੈਕਸੀਨ ਲਗਾਓ ਇਮਿਊਨਿਟੀ ਵਧਾਓ ਅਤੇ ਇਹ ਹੋ ਗਿਆ। ਜਿੰਨੇ ਜ਼ਿਆਦਾ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਓਨੇ ਹੀ ਕਰੋਨਾਵਾਇਰਸ ਦੇ ਕੇਸ ਘੱਟ।’ -ਆਈਏਐੱਨਐੱਸ