ਨਵੀਂ ਦਿੱਲੀ: ਕਰੋਨਾ ਰੋਕੂ ਟੀਕਾ ਲਗਵਾ ਚੁੱਕੇ ਲੋਕ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਕੁੱਝ ਹੀ ਸੈਕਿੰਡ ਵਿੱਚ ਵ੍ਹਟਸਐਪ ਰਾਹੀਂ ਪ੍ਰਾਪਤ ਕਰ ਸਕਦੇ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੇ ਦਫ਼ਤਰ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਸਮੇਂ ਲੋਕਾਂ ਨੂੰ ਆਪਣੇ ਸਰਟੀਫਿਕੇਟ ‘ਕੋਵਿਨ’ ਪੋਰਟਲ ਤੋਂ ਡਾਊਨਲੋਡ ਕਰਨੇ ਪੈਂਦੇ ਹਨ। ਸਿਹਤ ਮੰਤਰਾਲੇ ਦੇ ਦਫ਼ਤਰ ਵੱਲੋਂ ਟਵੀਟ ਕੀਤਾ ਗਿਆ, ‘‘ਤਕਨੀਕ ਦੀ ਵਰਤੋਂ ਨਾਲ ਆਮ ਆਦਮੀ ਦੀ ਜ਼ਿੰਦਗੀ ’ਚ ਨਵਾਂ ਬਦਲਾਅ! ਹੁਣ 3 ਪੜਾਵਾਂ ਵਿੱਚ ਮਾਈਗੋਵ ਕਰੋਨਾ ਹੈਲਪਡੈਸਕ ਰਾਹੀਂ ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ ਪ੍ਰਾਪਤ ਕਰੋ। ਮੋਬਾਈਲ ਨੰਬਰ +91 9013151515 ਸੇਵ ਕਰੋ। ‘ਕੋਵਿਡ ਸਰਟੀਫਿਕੇਟ’ ਲਿਖ ਕੇ ਵ੍ਹਟਸਐਪ ਕਰੋ। ਓਟੀਪੀ ਦਾਖ਼ਲ ਕਰੋ। ਸੈਕਿੰਡ ਵਿੱਚ ਹੀ ਸਰਟੀਫਿਕੇਟ ਪ੍ਰਾਪਤ ਕਰੋ।’’ -ਪੀਟੀਆਈ