ਗਾਜ਼ੀਆਬਾਦ, 6 ਜੂਨ
ਵਾਰਾਨਸੀ ਵਿਚ ਸਾਲ 2006 ਦੌਰਾਨ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਗਾਜ਼ੀਆਬਾਦ ਦੀ ਅਦਾਲਤ ਨੇ ਮੁੱਖ ਦੋਸ਼ੀ ਵਲੀਉਲ੍ਹਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਫੈਸਲਾ ਜ਼ਿਲ੍ਹਾ ਜੱਜ ਜਤਿੰਦਰ ਕੁਮਾਰ ਸਿਨਹਾ ਦੀ ਅਦਾਲਤ ਨੇ ਅੱਜ ਸੁਣਾਇਆ। ਇਹ ਫੈਸਲਾ ਧਮਾਕਿਆਂ ਤੋਂ ਲਗਪਗ 16 ਸਾਲ ਬਾਅਦ ਆਇਆ ਹੈ। ਬੰਬ ਧਮਾਕਿਆਂ ਦਾ ਮੁੱਖ ਮੁਲਜ਼ਮ ਵਲੀਉਲ੍ਹਾ ਹੁਣ ਤਕ ਕਾਨੂੰਨੀ ਪੇਚਾਂ ਕਾਰਨ ਬਚਦਾ ਆਇਆ ਹੈ। ਇਸ ਫੈਸਲੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ।