ਨਵੀਂ ਦਿੱਲੀ, 13 ਅਗਸਤ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਭਾਰਤ ਮੰਡਪਮ ਤੋਂ ‘ਤਿਰੰਗਾ ਬਾਈਕ ਰੈਲੀ’ ਹਰੀ ਝੰਡੀ ਦਿੰਦਿਆਂ ਕਿਹਾ ਕਿ ‘ਹਰ ਘਰ ਤਿਰੰਗਾ’ ਅਭਿਆਨ ‘ਵਿਕਸਿਤ ਭਾਰਤ’ ਦੇ ਪ੍ਰਤੀ ਦੇਸ਼ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਭਿਆਨ ਦਰਸਾਉਂਦਾ ਹੈ ਕਿ ਇਹ ਸਦੀ ਭਾਰਤ ਦੀ ਸਦੀ ਹੈ। ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸ਼ੈਖਾਵਤ, ਕਿਰੇਨ ਰਿਜਿਜੂ ਅਤੇ ਮਨਸੂਖ ਮਾਂਡਵੀਆਂ ਵੀ ਮੰਚ ’ਤੇ ਮੌਜੂਦ ਸਨ। ਭਾਰਤ ਮੰਡਪਮ ਤੋਂ ਸ਼ੁਰੂ ਹੋਈ ਇਹ ਰੈਲੀ ਮੇਜਰ ਧਿਆਨਚੰਦ ਸਟੇਡੀਅਮ ’ਤੇ ਸਮਾਪਤ ਹੋਵੇਗੀ। ਸ਼ੇਖਾਵਤ ਨੇ ਕਿਹਾ ਕਿ ਇਹ ਅਭਿਆਨ ਸਾਲ 2022 ਵਿਚ ਆਜ਼ਾਦੀ ਦਾ ਅਮ੍ਰਿਤ ਮਹਾਂਉਤਵ ਦੇ ਬੈਨਰ ਹੇਠ ਸ਼ੁਰੂ ਕੀਤਾ ਗਿਆ ਸੀ ਜੋ ਕਿ ਹੁਣ ਜਨਅੰਦੋਲਨ ਬਣ ਗਿਆ ਹੈ। -ਪੀਟੀਆਈ