ਭੋਪਾਲ: ਮਾਲੇਗਾਉਂ ਧਮਾਕਾ ਕੇਸ ਵਿੱਚ 2008 ਵਿੱਚ ਖ਼ਰਾਬ ਸਿਹਤ ਦੇ ਆਧਾਰ ’ਤੇ ਜ਼ਮਾਨਤ ਲੈਣ ਵਾਲੀ ਭਾਜਪਾ ਆਗੂ ਅਤੇ ਭੋਪਾਲ ਤੋਂ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਵਾਇਰਲ ਹੋਈ ਵੀਡੀਓ ਵਿੱਚ ਕਬੱਡੀ ਖੇਡਦੀ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਇਕ ਹੋਰ ਵੀਡੀਓ ਵਿੱਚ ਉਹ ਨਵਰਾਤਰੀ ਮੇਲੇ ਵਿੱਚ ਗਰਬਾ ਡਾਂਸ ਕਰਦੀ ਨਜ਼ਰ ਆਈ। ਦੂਜੇ ਪਾਸੇ ਉਸ ਦੀ ਭੈਣ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਸਮੇਂ ਵੀ ਰੀੜ੍ਹ ਦੀ ਹੱਡੀ ਦੀ ਦਿੱਕਤ ਆ ਜਾਂਦੀ ਹੈ। ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਬੁਲਾਰੇ ਨਰਿੰਦਰ ਸਿੰਘ ਸਲੂਜਾ ਨੇ ਟਵਿੱਟਰ ’ਤੇ ਪ੍ਰੱਗਿਆ ਦੀਆਂ ਤਾਜ਼ਾ ਵੀਡੀਓਜ਼ ਸਾਂਝੀਆਂ ਕਰ ਕੇ ਤਨਜ਼ ਕੱਸਿਆ। -ਪੀਟੀਆਈ