ਨਵੀਂ ਦਿੱਲੀ, 5 ਅਕਤੂਬਰ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲਖੀਮਪੁਰ ਖੀਰੀ ਵਿਚ ਕਥਿਤ ਤੌਰ ‘ਤੇ ਵਾਹਨ ਵੱਲੋਂ ਕਿਸਾਨਾਂ ਨੂੰ ਦਰੜ ਦੇਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਨੇ ਟਵੀਟ ਵਿੱਚ ਕਿਹਾ,‘ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਵਾਹਨਾਂ ਨਾਲ ਜਾਣਬੁੱਝ ਕੇ ਕੁਚਲਣ ਦਾ ਇਹ ਵੀਡੀਓ ਕਿਸੇ ਦੀ ਵੀ ਰੂਹ ਨੂੰ ਹਿਲਾ ਦੇਵੇਗਾ। ਪੁਲੀਸ ਇਸ ਵੀਡੀਓ ਦਾ ਨੋਟਿਸ ਲਏ ਤੇ ਗੱਡੀਆਂ ਦੇ ਮਾਲਕਾਂ, ਇਨ੍ਹਾਂ ਵਿੱਚ ਬੈਠੇ ਲੋਕਾਂ ਤੇ ਇਸ ਕਾਂਡ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਕੇ ਤੁਰੰਤ ਗ੍ਰਿਫ਼ਤਾਰ ਕਰੇ।’ ਉਨ੍ਹਾਂ ਟਵੀਟ ਨਾਲ ਵੀਡੀਓ ਵੀ ਸਾਂਝਾ ਕੀਤਾ ਹੈ।