ਨਵੀਂ ਦਿੱਲੀ, 7 ਜੁਲਾਈਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਦੋਸ਼ ਲਾਇਆ ਹੈ ਕਿ ਡੋਮੀਨਿਕਾ ਵਿਚ ਗੈਰਕਨੂੰਨੀ ਦਾਖਲ ਹੋਣ ’ਤੇ ਉਸ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ’ਤੇ ਹੋਈ ਸੀ। ਉਸ ਨੇ ਆਪਣੇ ਖ਼ਿਲਾਫ਼ ਕਾਰਵਾਈ ਰੱਦ ਕਰਨ ਦੀ ਮੰਗ ਕਰਦਿਆਂ ਰੋਸੀਊ ਹਾਈ ਕੋਰਟ ਵਿੱਚ ਮਾਮਲ ਦਰਜ ਕਰਵਾਇਆ ਹੈ। ਮੀਡੀਆ ਮੁਤਾਬਕ ਉਸ ਨੇ ਕੈਰੇਬੀਅਨ ਦੇਸ਼ ਦੇ ਆਵਾਸ ਮੰਤਰੀ, ਪੁਲੀਸ ਮੁਖੀ ਅਤੇ ਕੇਸ ਦੇ ਜਾਂਚ ਅਧਿਕਾਰੀ ਵਿਰੁੱਧ ਕੇਸ ਦਰਜ ਕਰਵਾਇਆ ਹੈ।