ਨਵੀਂ ਦਿੱਲੀ, 4 ਜੂਨ
ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਯੂਕੇ ਸਰਕਾਰ ਵਲੋਂ ਭਾਰਤ ਹਵਾਲੇ ਕਰਨ ਵਿੱਚ ਅਜੇ ਸਮਾਂ ਲੱਗੇਗਾ ਕਿਉਂਕਿ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਹਵਾਲਗੀ ਤੋਂ ਪਹਿਲਾਂ ਅਜੇ ਇੱਕ ਕਾਨੂੰਨੀ ਨੋਟਿਸ ਦਾ ਨਬਿੇੜਾ ਕਰਨਾ ਬਾਕੀ ਹੈ। ਦੱਸਣਯੋਗ ਹੈ ਕਿ ਮਾਲਿਆ ਵਲੋਂ ਆਪਣੀ ਹਵਾਲਗੀ ਵਿਰੁਧ ਯੂਕੇ ਦੀ ਸੁਪਰੀਮ ਕੋਰਟ ਵਿੱਚ ਪਾਈਆਂ ਸਾਰੀਆਂ ਅਪੀਲਾਂ ਊਹ ਪਿਛਲੇ ਮਹੀਨੇ ਹਾਰ ਗਿਆ ਸੀ, ਜਿਸ ਨਾਲ ਊਸ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਗਿਆ ਸੀ। ਹੁਣ ਯੂਕੇ ਹਾਈ ਕਮਿਸ਼ਨ ਦੇ ਤਰਜਮਾਨ ਨੇ ਕਿਹਾ ਹੈ ਕਿ ਮਾਲਿਆ ਦੀ ਹਵਾਲਗੀ ਤੋਂ ਪਹਿਲਾਂ ਇੱਕ ਹੋਰ ਕਾਨੂੰਨੀ ਨੋਟਿਸ ਦਾ ਹੱਲ ਕਰਨਾ ਬਾਕੀ ਹੈ। ਊਨ੍ਹਾਂ ਕਿਹਾ ਕਿ ਇਹ ਮਾਮਲਾ ‘ਗੁਪਤ’ ਹੈ, ਜਿਸ ਕਾਰਨ ਇਸ ਦੇ ਵੇਰਵੇ ਨਹੀਂ ਦਿੱਤੇ ਜਾ ਸਕਦੇ ਅਤੇ ‘ਅਸੀਂ ਇਸ ਮਸਲੇ ਦੇ ਹੱਲ ਵਿੱਚ ਲੱਗਣ ਵਾਲੇ ਸਮੇਂ ਬਾਰੇ ਅਨੁਮਾਨ ਨਹੀਂ ਦੇ ਸਕਦੇ।’’ -ਪੀਟੀਆਈ