ਨਵੀਂ ਦਿੱਲੀ, 4 ਅਪਰੈਲ
ਨੇਪਾਲ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੂੰ ਅੱਜ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ ਜੋ ਹਰਸ਼ ਵਰਧਨ ਸ਼੍ਰਿੰਗਲਾ ਦੀ ਥਾਂ ਲੈਣਗੇ, ਜੋ ਇਸ ਮਹੀਨੇ ਦੇ ਅਖੀਰ ’ਚ ਸੇਵਾਮੁਕਤ ਹੋ ਰਹੇ ਹਨ। ਪਰਸੋਨਲ ਮੰਤਰਾਲੇ ਨੇ ਹੁਕਮ ਜਾਰੀ ਕਰਦਿਆਂ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਸ੍ਰੀ ਕਵਾਤਰਾ ਦੀ ਇਸ ਅਹਿਮ ਅਹੁਦੇ ਲਈ ਨਿਯੁਕਤੀ ਕੀਤੀ ਜੋ 30 ਅਪਰੈਲ ਨੂੰ ਇਹ ਅਹੁਦਾ ਸੰਭਾਲਣਗੇ। ਸ੍ਰੀ ਕਵਾਤਰਾ ਦੀ ਨਿਯੁਕਤੀ ਨੂੰ ਕੈਬਨਿਟ ਦੀ ਨਿਯਕੁਤੀਆਂ ਬਾਰੇ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਸਾਲ 2020 ਵਿੱਚ ਸ੍ਰੀ ਕਵਾਤਰਾ ਦੀ ਨੇਪਾਲ ’ਚ ਰਾਜਦੂਤ ਵਜੋਂ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਅਗਸਤ 2017 ਤੋਂ ਫਰਵਰੀ 2020 ਤੱਕ ਫਰਾਂਸ ਵਿੱਚ ਭਾਰਤ ਦੇ ਰਾਜਦੂਤ ਵਜੋਂ ਕੰਮ ਕੀਤਾ ਸੀ। -ਪੀਟੀਆਈ