ਸ੍ਰੀਨਗਰ, 12 ਜੁਲਾਈ
ਭਾਜਪਾ ਜਨਰਲ ਸਕੱਤਰ ਰਾਮ ਮਾਧਵ, ਕੇਂਦਰੀ ਮੰਤਰੀ ਜੀਤੇਂਦਰ ਸਿੰਘ ਤੇ ਹੋਰ ਆਗੂਆਂ ਨੇ ਅੱਜ ਪਾਰਟੀ ਦੀ ਬਾਂਦੀਪੁਰਾ ਜ਼ਿਲ੍ਹਾ ਇਕਾਈ ਦੇ ਅਤਿਵਾਦੀਆਂ ਵੱਲੋਂ ਹਲਾਕ ਕੀਤੇ ਗਏ ਪ੍ਰਧਾਨ ਵਸੀਮ ਬਾਰੀ ਦੇ ਘਰ ਦਾ ਦੌਰਾ ਕਰ ਕੇ ਅਫ਼ਸੋਸ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਬਾਰੀ ਦੇ ਪਿਤਾ ਤੇ ਭਰਾ ਨੂੰ ਵੀ ਦਹਿਸ਼ਤਗਰਦਾਂ ਨੇ ਹਲਾਕ ਕਰ ਦਿੱਤਾ ਸੀ। ਮਾਧਵ ਨੇ ਕਸ਼ਮੀਰ ਵਾਦੀ ਵਿਚ ਪਾਰਟੀ ਵਰਕਰਾਂ ਲਈ ਢੁੱਕਵੀਂ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਹਮਲੇ ਲਈ ਜ਼ਿੰਮੇਵਾਰਾਂ ਖ਼ਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇ।
ਮਾਧਵ ਨੇ ਕਿਹਾ ਕਿ ਉਹ ਪਰਿਵਾਰ ਨਾਲ ਦੁੱਖ ਵੰਡਾਉਣ ਤੇ ਮਦਦ ਲਈ ਆਏ ਹਨ। ਮੁਲਕ ਦੇ ਸਾਰੇ ਭਾਜਪਾ ਆਗੂ ਪਰਿਵਾਰ ਨਾਲ ਇਸ ਮੁਸ਼ਕਲ ਸਥਿਤੀ ਵਿਚ ਖੜ੍ਹੇ ਹਨ। ਇਸ ਮੌਕੇ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਮੁਖੀ ਰਵਿੰਦਰ ਰੈਣਾ ਵੀ ਹਾਜ਼ਰ ਸਨ। -ਪੀਟੀਆਈ