ਮੁੰਬਈ, 7 ਸਤੰਬਰ
ਜਹਾਜ਼ ਕੰਪਨੀ ਵਿਸਤਾਰਾ ਨੇ ਅੱਜ ਕਿਹਾ ਕਿ ਉਹ ਮੁੰਬਈ-ਫਰੈਂਕਫਰਟ ਦੀ ਆਪਣੀ ਉਡਾਣ ਦੇ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਜਹਾਜ਼ ਅਤੇ ਅਮਲੇ ਦੇ ਨਵੇਂ ਮੈਂਬਰਾਂ ਨੂੰ ਭੇਜ ਰਹੀ ਹੈ। ਜਹਾਜ਼ ਵਿੱਚ 247 ਯਾਤਰੀ ਤੇ ਅਮਲਾ ਹੈ। ਬੀਤੇ ਦਿਨ ਕਥਿਤ ਬੰਬ ਦੀ ਧਮਕੀ ਕਾਰਨ ਇਸ ਉਡਾਣ ਨੂੰ ਤੁਰਕੀ ਦੇ ਐਰਜ਼ੁਰੁਮ ਹਵਾਈ ਅੱਡੇ ਵੱਲ ਮੋੜਿਆ ਗਿਆ ਸੀ। ਵਿਸਤਾਰਾ ਨੇ ਮੰਚ ‘ਐਕਸ’ ’ਤੇ ਕਿਹਾ ਕਿ ਜਹਾਜ਼ ਦੇ ਤੁਰਕੀ ਦੇ ਹਵਾਈ ਅੱਡੇ ’ਤੇ ਸਥਾਨਕ ਸਮੇਂ ਅਨੁਸਾਰ 12.25 ਵਜੇ ਪਹੁੰਚਣ ਅਤੇ 14.30 ਵਜੇ (ਸਥਾਨਕ ਸਮੇਂ) ਤਕ ਸਾਰੇ ਯਾਤਰੀਆਂ ਨੂੰ ਲੈ ਕੇ ਫਰੈਂਕਫਰਟ ਲਈ ਰਵਾਨਾ ਹੋਣ ਦੀ ਉਮੀਦ ਹੈ। ਮੁੰਬਈ ਤੋਂ ਫਰੈਂਕਫਰਟ ਜਾ ਰਿਹਾ ਵਿਸਤਾਰਾ ਦੀ ਉਡਾਣ ਨੰਬਰ ਯੂਕੇ-27 ਸ਼ੁੱਕਰਵਾਰ ਨੂੰ ਇੱਕ ਘੰਟੇ ਦੀ ਦੇਰੀ ਨਾਲ ਦੁਪਹਿਰ 1.01 ਵਜੇ ਮੁੰਬਈ ਤੋਂ ਰਵਾਨਾ ਹੋਈ ਸੀ ਅਤੇ ਇਸ ਨੇ ਸ਼ਾਮ 5.30 ਵਜੇ ਫਰੈਂਕਫਰਟ (ਜਰਮਨੀ) ਪਹੁੰਚਣਾ ਸੀ। -ਪੀਟੀਆਈ