ਭੋਪਾਲ: ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 2012 ’ਚ ਮੱਧ ਪ੍ਰਦੇਸ਼ ਪੁਲੀਸ ਭਰਤੀ ਪ੍ਰੀਖਿਆ ’ਚ ਘੁਟਾਲਾ ਕਰਨ ਨਾਲ ਸਬੰਧਤ ਕੇਸ ’ਚ ਵਿਆਪਮ ਦੇ ਚਾਰ ਸਾਬਕਾ ਅਧਿਕਾਰੀਆਂ ਸਮੇਤ ਕੁੱਲ 33 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਸਤੀਸ਼ ਦਿਨਕਰ ਨੇ ਅੱਜ ਦੱਸਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ’ਚ ਸੀਬੀਆਈ ਜੱਜ ਐੱਸਬੀ ਸਾਹੂ ਨੇ ਕੁੱਲ 33 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ ਜਿਨ੍ਹਾਂ ’ਚ 17 ਉਮੀਦਵਾਰ ਤੇ 12 ਵਿਚੋਲੀਏ ਵੀ ਸ਼ਾਮਲ ਹਨ। ਮੁਲਜ਼ਮਾਂ ’ਤੇ ਧੋਖਾਧੜੀ, ਫਰਜ਼ੀ ਦਸਤਾਵੇਜ਼ ਤਿਆਰ ਕਰਨ, ਸਾਜ਼ਿਸ਼ ਰਚਣ ਅਤੇ ਕੰਪਿਊਟਰ ਦੇ ਡੇਟਾ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। -ਪੀਟੀਆਈ