ਨਵੀਂ ਦਿੱਲੀ: ਵੋਡਾਫੋਨ ਆਇਡੀਆ ਲਿਮਿਟਡ ਨੇ ਅੱਜ ਨਵੀਂ ਬ੍ਰਾਂਡ ਪਛਾਣ ‘ਵੀ’ ਨੂੰ ਲਾਂਚ ਕੀਤਾ ਹੈ। ਕੰਪਨੀ ਦੇ ਜੂਨ ’ਚ ਕਰੀਬ 28 ਕਰੋੜ ਖਪਤਕਾਰ ਸਨ। ਊਨ੍ਹਾਂ ਕਿਹਾ ਕਿ ਵੋਡਾਫੋਨ ਅਤੇ ਆਇਡੀਆ ਬ੍ਰਾਂਡ ਹੁਣ ‘ਵੀਆਈ’ ਵਜੋਂ ਜਾਣੇ ਜਾਣਗੇ। ਨਵੇਂ ਬ੍ਰਾਂਡ ਨੂੰ ਆਨਲਾਈਨ ਜਾਰੀ ਕਰਦਿਆਂ ਕੰਪਨੀ ਨੇ ਕਿਹਾ ਕਿ ਊਨ੍ਹਾਂ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਦੋਵੇਂ ਬ੍ਰਾਂਡਾਂ ਨੂੰ ਜੋੜ ਕੇ ਨਵਾਂ ਨਾਮ ਦਿੱਤਾ ਹੈ। ਇਨ੍ਹਾਂ ਦੇ ਇਕੱਠੇ ਹੋਣ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਗਈ ਹੈ। ਵੋਡਾਫੋਨ ਆਇਡੀਆ ਦੇ ਐੱਮਡੀ ਅਤੇ ਸੀਈਓ ਰਵਿੰਦਰ ਟੱਕਰ ਨੇ ਕਿਹਾ ਕਿ ਕੰਪਨੀ ਦੇ 4ਜੀ ਨੈੱਟਵਰਕ ਦਾ ਇਕ ਅਰਬ ਭਾਰਤੀਆਂ ਨੂੰ ਲਾਭ ਪਹੁੰਚੇਗਾ।
-ਪੀਟੀਆਈ