ਰਾਏਪੁਰ/ਮਜਿ਼ੋਰਮ, 6 ਨਵੰਬਰ
ਛੱਤੀਸਗੜ੍ਹ ਵਿੱਚ ਪਹਿਲੇ ਗੇੜ ਤਹਤਿ 20 ਸੀਟਾਂ ਤੇ ਮਜਿ਼ੋਰਮ ਅਸੈਂਬਲੀ ਦੀਆਂ ਸਾਰੀਆਂ 40 ਸੀਟਾਂ ਲਈ ਮੰਗਲਵਾਰ ਨੂੰ ਵੋਟਾਂ ਪੈਣਗੀਆਂ। ਦੋਵਾਂ ਰਾਜਾਂ ਵਿੱਚ ਵੋਟਿੰਗ ਦੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਛੱਤੀਸਗੜ੍ਹ ਵਿੱਚ ਦਸ ਸੀਟਾਂ- ਮੋਹਲਾ-ਮਾਨਪੁਰ, ਅੰਤਾਗੜ੍ਹ, ਭਾਨੂਪ੍ਰਤਾਪਪੁਰ, ਕਾਂਕੇਰ, ਕੇਸ਼ਕਾਲ, ਕੌਂਡਾਗਾਓਂ, ਨਾਰਾਇਣਪੁਰ, ਦਾਂਤੇਵਾੜਾ, ਬੀਜਾਪੁਰ ਤੇ ਕੌਂਟਾ ਵਿੱਚ ਸਵੇਰੇ 7 ਤੋਂ ਸ਼ਾਮੀਂ 3 ਵਜੇ ਤੱਕ ਜਦੋਂਕਿ ਬਾਕੀ ਬਚਦੀਆਂ ਦਸ ਸੀਟਾਂ- ਖੈਰਾਗੜ੍ਹ, ਡੋਂਗਰਗੜ੍ਹ, ਰਾਜਨੰਦਗਾਓਂ, ਡੋਂਗਰਗਾਓਂ, ਖੁੱਜੀ, ਪੰਡਾਰੀਆ ਤੇ ਕਾਵਰਧਾ ਬਸਤਰ, ਜਗਦਲਪੁਰ ਤੇ ਚਤਿਰਕੋਟ ਵਿੱਚ ਸਵੇਰੇ 8 ਤੋਂ ਸ਼ਾਮ ਪੰਜ ਵਜੇ ਤੱਕ ਪੋਲਿੰਗ ਹੋਵੇਗੀ। ਪਹਿਲੇ ਗੇੜ ਵਿੱਚ 25 ਮਹਿਲਾਵਾਂ ਸਣੇ ਕੁੱਲ 223 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ 40,78,681 ਵੋਟਰਾਂ ਵੱਲੋਂ ਕੀਤਾ ਜਾਵੇਗਾ। ਕੁੱਲ 5304 ਪੋਲਿੰਗ ਬੂਥ ਸਥਾਪਤਿ ਕੀਤੇ ਗਏ ਹਨ ਤੇ ਚੋਣ ਡਿਊਟੀ ’ਤੇ 25,249 ਵਿਅਕਤੀ ਤਾਇਨਾਤ ਰਹਿਣਗੇ। ਪਹਿਲੇ ਗੇੜ ਦੀਆਂ 20 ਸੀਟਾਂ ਵਿਚੋਂ 12 ਅਨੁਸੂਚਤਿ ਜਾਤੀ ਤੇ ਅਨੁਸੂਚਤਿ ਕਬੀਲਿਆਂ ਲਈ ਰਾਖਵੀਆਂ ਹਨ। ਛੱਤੀਸਗੜ੍ਹ ਵਿੱਚ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ ਭਲਕੇ ਈਵੀਐੱਮਜ਼ ਵਿੱਚ ਬੰਦ ਹੋ ਜਾਵੇਗੀ, ਉਨ੍ਹਾਂ ਵਿੱਚ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਸੰਸਦ ਮੈਂਬਰ ਦੀਪਕ ਬੈਜ ਆਦਿ ਸ਼ਾਮਲ ਹਨ। ਉਧਰ ਮਜਿ਼ੋਰਮ ਵਿੱਚ 8.57 ਲੱਖ ਤੋਂ ਵਧ ਵੋਟਰ 174 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਮਜਿ਼ੋਰਮ ਵਿੱਚ ਸਵੇਰੇ 7 ਤੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। -ਪੀਟੀਆਈ
ਧਮਾਕੇਵਿੱਚ ਪੋਲਿੰਗ ਸਟਾਫ਼ ਦੇ ਦੋ ਮੈਂਬਰ ਤੇ ਬੀਐੱਸਐਫ ਜਵਾਨ ਜ਼ਖ਼ਮੀ
ਕਾਂਕੇਰ: ਛੱਤੀਸਗੜ੍ਹ ਅਸੈਂਬਲੀ ਲਈ ਪਹਿਲੇ ਗੇੜ ਦੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ ਇਥੇ ਕਾਂਕੇਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿੱਚ ਚੋਣ ਡਿਊਟੀ ’ਤੇ ਤਾਇਨਾਤ ਅਮਲੇ ਦੇ ਦੋ ਮੈਂਬਰ ਤੇ ਬੀਐੱਸਐੱਫ ਜਵਾਨ ਜ਼ਖ਼ਮੀ ਹੋ ਗਏ। ਧਮਾਕਾ ਸ਼ਾਮੀਂ ਚਾਰ ਵਜੇ ਦੇ ਕਰੀਬ ਹੋਇਆ ਤੇ ਉਦੋਂ ਚਾਰ ਪੋਲਿੰਗ ਪਾਰਟੀਆਂ ਸੁਰੱਖਿਆ ਛਤਰੀ ਹੇਠ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਜਾ ਰਹੀਆਂ ਸਨ। -ਪੀਟੀਆਈ