ਸ੍ਰੀਨਗਰ, 19 ਨਵੰਬਰ
ਜੰਮੂ-ਕਸ਼ਮੀਰ ਦੇ ਹੈਦਰਪੋਰਾ ਮੁਕਾਬਲੇ ਵਿੱਚ ਮਾਰੇ ਗਏ ਦੋ ਨਾਗਰਿਕਾਂ ਮੁਹੰਮਦ ਅਲਤਾਫ਼ ਭੱਟ ਅਤੇ ਮੁਦੱਸਿਰ ਗੁਲ ਦੀਆਂ ਲਾਸ਼ਾਂ ਵੀਰਵਾਰ ਦੇਰ ਰਾਤ ਨੂੰ ਸਪੁਰਦੇ ਖ਼ਾਕ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਦੇਰ ਰਾਤ ਇੱਥੇ ਪੁੱਜੀਆਂ ਸਨ। ਇਨ੍ਹਾਂ ਦੱਬੀਆਂ ਲਾਸ਼ਾਂ ਨੂੰ ਵੀਰਵਾਰ ਨੂੰ ਅਧਿਕਾਰੀਆਂ ਨੇ ਬਾਹਰ ਕੱਢਿਆ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਭੱਟ ਦੀ ਦੇਹ ਨੂੰ ਬਰਜ਼ੁੱਲਾ ਲਿਜਾਇਆ ਗਿਆ ਅਤੇ ਗੁਲ ਦੀ ਦੇਹ ਨੂੰ ਪੀਰਬਾਗ ਲਿਜਾਇਆ ਗਿਆ, ਜਿੱਥੇ ਔਰਤਾਂ, ਮਰਦ ਅਤੇ ਬੱਚੇ ਉਨ੍ਹਾਂ ਨੂੰ ਆਖਰੀ ਵਾਰ ਦੇਖਣ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਥੋੜ੍ਹੀ ਦੇਰ ਬਾਅਦ ਲਾਸ਼ਾਂ ਨੂੰ ਸਥਾਨਕ ਕਬਰਸਤਾਨ ਲਿਜਾਇਆ ਗਿਆ, ਜਿਥੇ ਪਰਿਵਾਰ ਦੀ ਮੌਜੂਦਗੀ ਵਿੱਚ ਹੀ ਉਨ੍ਹਾਂ ਨੂੰ ਸਪੁਰਦੇ ਖ਼ਾਕ ਕਰਦ ਦਿੱਤਾ ਗਿਆ।