ਨਵੀਂ ਦਿੱਲੀ, 1 ਜਨਵਰੀ
ਦੇਸ਼ ਵਾਸੀਆਂ ਦਾ ਕਰੋਨਾ ਵੈਕਸੀਨ ਲਈ ਇੰਤਜ਼ਾਰ ਖ਼ਤਮ ਹੋ ਗਿਆ ਹੈ। ਕਰੋਨਾ ਟੀਕੇ ਬਾਰੇ ਸੀਡੀਐੰਸਸੀਓ ਦੀ ਮਾਹਿਰ ਕਮੇਟੀ ਦੀ ਅੱਜ ਅਹਿਮ ਬੈਠਕ ਵਿੱਚ ਆਕਸਫੋਰਡ ਐਸਟਰਾਜ਼ੇਨੇਕਾ ਦੀ ਕਰੋਨਾ ਵੈਕਸੀਨ’ ਕੋਵਿਸ਼ੀਲਡ ‘ ਦੀ ਐਮਰਜੰਸੀ ਵਰਤੋਂ ਲਈ ‘ਹਾਮੀ‘ ਭਰ ਦਿੱਤੀ ਹੈ। ਇਹ ਜਾਣਕਾਰੀ ਮਿਲੀ ਹੈ ਕਿ ਭਾਰਤ ਬਾਇਓਟੈਕ ਅਤੇ ਆਈਸੀਐੱਮਆਰ ਦਾ ਕੋਵੈਕਸਿਨ ਵੀ ਤਿਆਰ ਕੀਤਾ ਹੈ। ਹੁਣ ਇਸ ਦੀ ਵਰਤੋਂ ਦੀ ਐਮਰਜੰਸੀ ਪ੍ਰਵਾਨਗੀ ਕਿਸੇ ਵੀ ਸਮੇਂ ਮਿਲ ਸਕਦੀ ਹੈ।