ਨਵੀਂ ਦਿੱਲੀ, 26 ਜੂਨਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਸਰਕਾਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ’ਤੇ ਸੱਤਿਆਗ੍ਰਹਿ ਕਰ ਰਹੇ ਅੰਨਾਦਾਤਾ ਨਾਲ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਇਹ ਸਾਫ਼ ਗੱਲ ਹੈ- ਅਸੀਂ ਸੱਤਿਆਗ੍ਰਹਿ ਕਰ ਰਹੇ ਅੰਨਦਾਤਾ ਦੇ ਨਾਲ ਹਾਂ।’