ਕੋਲਕਾਤਾ, 13 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੀਟ ਅਤੇ ਨਵੇਂ ਫੌਜਦਾਰੀ ਕਾਨੂੰਨ-2024 ਖ਼ਿਲਾਫ਼ ਆਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਮਤਾ ਲੈ ਕੇ ਆਵੇਗੀ। ਮੁੱਖ ਮੰਤਰੀ ਨੇ ਕਿਹਾ, ‘‘ਜਦੋਂ ਸਾਡਾ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਵੇਗਾ, ਅਸੀਂ ਦੋ ਅਹਿਮ ਮੁੱਦਿਆਂ ‘ਨੀਟ’ ਅਤੇ ‘ਨਵੇਂ ਅਪਰਾਧਕ ਕਾਨੂੰਨਾਂ’ ਬਾਰੇ ਵੀ ਚਰਚਾ ਕਰਾਂਗੇ।’’ ਮਮਤਾ ਨੇ ਕਿਹਾ ਕਿ ਨਵੇਂ ਅਪਰਾਧਕ ਬਿੱਲਾਂ ਤੋਂ ਤਾਂ ਡਾਕਟਰ ਵੀ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਦ ਤੋਂ 147 ਸੰਸਦ ਮੈਂਬਰ ਮੁਅੱਤਲ ਕਰ ਕੇ ਬਿਨਾਂ ਕਿਸੇ ਬਹਿਸ ਤੋਂ ਇਹ ਬਿੱਲ ਪਾਸ ਕੀਤੇ ਗਏ ਹਨ। -ਏਐੱਨਆਈ