ਲਖਨਊ/ਕਾਨਪੁਰ, 16 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮਾਜਵਾਦੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸਮੇਂ ਹੀ ਕੱਟੇ (ਦੇਸੀ ਪਿਸਤੌਲ) ਬਣਾਏ ਜਾਂਦੇ ਸਨ ਪਰ ਭਾਜਪਾ ਦੀ ਅਗਵਾਈ ਹੇਠ ਹੁਣ ਉਨ੍ਹਾਂ ਦੀ ਥਾਂ ਬ੍ਰਹਮੋਸ ਮਿਜ਼ਾਈਲਾਂ ਲੈਣਗੀਆਂ। ਮਲੀਹਾਬਾਦ ਅਤੇ ਬਾਬੂਪੁਰਵਾ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬ੍ਰਹਮੋਸ ਮਿਜ਼ਾਈਲ ਹੁਣ ਲਖਨਊ ’ਚ ਬਣਿਆ ਕਰੇਗੀ ਜਿਸ ਨੂੰ ਦੁਸ਼ਮਣ ’ਤੇ 400 ਤੋਂ 600 ਕਿਲੋਮੀਟਰ ਦੂਰ ਤੱਕ ਦਾਗ਼ਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਅਬ ਲਖਨਊ ਮੇਂ ਗੋਲੀ ਨਹੀਂ ਗੋਲਾ ਬਣੇਗਾ।’’ -ਪੀਟੀਆਈ