ਬਾਂਦਾ (ਉੱਤਰ ਪ੍ਰਦੇਸ਼), 17 ਫਰਵਰੀ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਵਿਰੋਧੀ ਪਾਰਟੀਆਂ ’ਤੇ ਵਿਕਾਸ ਵਿਰੋਧੀ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੱਤਾ ਵਿਚ ਆਉਣ ’ਤੇ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਕਾਨੂੰਨ ਦਾ ਰਾਜ ਕਾਇਮ ਕਰੇਗੀ ਅਤੇ ਰੁਜ਼ਗਾਰ ਕਾਰਨ ਹੁੰਦਾ ਸੂਬੇ ਤੋਂ ਨੌਜਵਾਨਾਂ ਦਾ ਪਰਵਾਸ ਰੋਕੇਗੀ।
ਮਾਇਆਵਤੀ ਨੇ ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਸਾਲ 2007 ਵਾਂਗ ਪੂਰਨ ਬਹੁਮਤ ਦੀ ਸਰਕਾਰ ਬਣਾਉਣ ਲਈ ਸੰਘਰਸ਼ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਭਾਜਪਾ ਦੇ ਜਾਤੀਵਾਦੀ ਤੰਗ ਮਾਨਸਿਕਤਾ ਵਾਲੇ ਹੰਕਾਰੀ ਅਤੇ ਤਾਨਾਸ਼ਾਹੀ ਰਾਜ ਤੋਂ ਮੁਕਤੀ ਮਿਲ ਸਕੇ।’’ -ਪੀਟੀਆਈ