ਜਲਾਪਾਈਗੁੜੀ, 25 ਮਈ
ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਭਗਵਾਂ ਪਾਰਟੀ ਦੇ ਘੱਟੋ-ਘੱਟ 20 ਨੇਤਾਵਾਂ ਨੇ ਜ਼ਿਲ੍ਹਾ ਲੀਡਰਸ਼ਿਪ ’ਤੇ ਸਥਾਨਕ ਪੈਨਲ ’ਚ ਸ਼ਾਮਲ ਕਰਨ ਲਈ ਪੈਸੇ ਲੈਣ ਦਾ ਦੋਸ਼ ਲਾਉਂਦਿਆਂ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਜਾਣਕਾਰੀ ਅੱਜ ਪਾਰਟੀ ਦੇ ਇੱਕ ਅਹੁਦੇਦਾਰ ਨੇ ਦਿੱਤੀ ਹੈ। ਜਲਪਾਈਗੁੜੀ ਜ਼ਿਲ੍ਹੇ ਦੇ ਜਨਰਲ ਸਕੱਤਰ ਅਮਲ ਰੌਏ ਸਣੇ ਨਾਰਾਜ਼ ਨੇਤਾਵਾਂ ਨੇ ਦੋਸ਼ ਲਾਇਆ ਕਿ ਹਾਲ ਵਿੱਚ ਹੀ ਜਿਨ੍ਹਾਂ ਲੋਕਾਂ ਨੂੰ ਸਥਾਨਕ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਤੋਂ ਇਸ ਬਦਲੇ ਪੈਸੇ ਲਏ ਗਏ ਹਨ। ਉਨ੍ਹਾਂ ਦਾਅਵਾ ਕੀਤਾ, ‘‘ਨਾਰਾਜ਼ ਨੇਤਾਵਾਂ ਨੇ ਜ਼ਿਲ੍ਹਾ ਮੁਖੀ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ ਹਨ।’’ ਦੂਜੇ ਪਾਸੇ ਭਾਜਪਾ ਤਰਜਮਾਨ ਸ਼ਾਮਿਕ ਭੱਟਾਚਾਰੀਆ ਨੇ ਪੈਸੈ ਲੈ ਕੇ ਕਮੇਟੀ ਵਿੱਚ ਨਵੇਂ ਮੈਂਬਰ ਸ਼ਾਮਲ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਇਹ ਜ਼ਰੂਰ ਮੰਨਿਆ ਕਿ ‘‘ਸੰਠਗਨ ਵਿੱਚ ਕੁਝ ਮਤਭੇਦ ਹਨ।’’ -ਪੀਟੀਆਈ