ਕੋਲਕਾਤਾ, 10 ਜਨਵਰੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ’ਤੇ 5 ਜਨਵਰੀ ਨੂੰ ਛਾਪੇ ਦੌਰਾਨ ਭੀੜ ਵੱਲੋਂ ਕੀਤੇ ਹਮਲੇ ਦੇ ਮਾਮਲੇ ’ਚ ਪੱਛਮੀ ਬੰਗਾਲ ਦੀ ਪੁਲੀਸ ਅਧਿਕਾਰੀਆਂ ਦੇ ਬਿਆਨ ਲੈਣ ’ਚ ਅਸਫ਼ਲ ਰਹੀ ਹੈ। ਜਾਣਕਾਰੀ ਅਨੁਸਾਰ ਸੂਬੇ ਦੀ ਪੁਲੀਸ ਟੀਮ ਡਿਪਟੀ ਡਾਇਰੈਕਟਰ ਦੇ ਬਿਆਨ ਦਰਜ ਕਰਨ ਲਈ ਈਡੀ ਦਫ਼ਤਰ ਗਈ ਸੀ ਜਿਨ੍ਹਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ, ਪਰ ਈ ਦੇ ਡਿਪਟੀ ਡਾਇਰੈਕਟਰ ਦੇ ਕਿਸੇ ਕੰਮ ’ਚ ਰੁੱਝੇ ਹੋਣ ਕਾਰਨ ਗੱਲ ਨਹੀਂ ਹੋ ਸਕੀ। ਈਡੀ ਦੀ ਟੀਮ ’ਤੇ ਉਸ ਵੇਲੇ ਹਮਲਾ ਹੋਇਆ ਸੀ ਜਦੋਂ ਉਹ ਤਿ੍ਣਮੂਲ ਕਾਂਗਰਸ ਦੇ ਆਗੂ ਸ਼ਹਿਜਹਾਂ ਸ਼ੇਖ ਦੇ ਘਰ ਤਲਾਸ਼ੀ ਲੈਣ ਗਏ ਸਨ।